ਆਪਣੇ ਆਪ ਨੂੰ ਡੀਸੀ ਸਮਝਦਾ ਹੈ ਸੇਵਾ ਕੇਂਦਰ ਫਿਰੋਜ਼ਪੁਰ ਦਾ ADM; ਆਪਣਾ ਕੰਮ ਕਰਵਾਉਣ ਆਏ ਮੀਡੀਆ ਕਰਮੀ ਨੂੰ ਕਿਹਾ ਕੇ ਬਾਹਰ ਜਾਉ
ਪਿਛਲੇ 7 ਸਾਲਾਂ ਤੋਂ ਇੱਕ ਹੀ ਜਿਲੇ ਦੀ ਕੁਰਸੀ ਸੰਭਾਲ ਕੇ ਬੈਠੇ ਨੇ ਇਹ ਉਚ ਅਧਿਕਾਰੀ, ਮੀਡੀਆ ਨਾਲ ਕੀਤੀ ਕਿਸੇ ਤਰ੍ਹਾਂ ਦੀ ਬਦਤਮੀਜੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਪ੍ਰੈਸ ਕਲੱਬ ਚੇਅਰਮੈਨ
ਫਿਰੋਜ਼ਪੁਰ (ਰਾਜੇਸ਼ ਮਹਿਤਾ, ਮੁਨੀਸ਼ ਰੋਹਿਲਾ). ਸੇਵਾ ਕੇਂਦਰ ਜੋ ਕਿ ਲੋਕਾਂ ਲਈ ਸਹੂਲਤਾਂ ਦਾ ਕੇਦਰ ਬਣਾਇਆ ਗਿਆ ਸੀ ਪਰ ਹੁਣ ਇਹ ਸੇਵਾ ਕੇਦਰ ਲੁੱਟ ਦਾ ਕੇਦਰ ਬਣ ਗਏ ਹਨ ਦੋਨਾਂ ਹੱਥਾਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਜਾਣਕਾਰੀ ਮੁਤਾਬਕ ਸੇਵਾ ਕੇਂਦਰ ਚ ਕੋਈ ਵੀ ਸਰਕਾਰੀ ਸਰਵਿਸ ਦੀ ਜੇਕਰ ਫੀਸ ਨਹੀ ਵੀ ਹੈ ਤਾਂ ਸੇਵਾ ਕੇਦਰ ਲੋਕਾਂ ਕੋਲੋ ਆਪਣੇ ਚਾਰਜਸ ਵਸੂਲਦੇ ਹਨ। ਜਾਣਕਾਰੀ ਮੁਤਾਬਕ ਨਵਾ ਅਸਲਾ ਲਾਇਸੈਂਸ ਦੀ ਸਰਕਾਰੀ ਫੀਸ 3000 ਰੱਖੀ ਗਈ ਪਰ ਸੇਵਾ ਕੇਦਰ ਨੇ ਉਸਦੇ ਨਾਲ ਹੀ ਆਪਣੀ ਫੀਸ 5250 ਰੁਪਏ ਰੱਖੀ ਗਈ ਹੈ ਸੋ ਐਨੀ ਵੱਡੀ ਲੁੱਟ ਪਿਛਲੀਆਂ ਸਰਕਾਰਾਂ ਦੇ ਚੱਲਦਿਆਂ ਹੁਣ ਆਪ ਸਰਕਾਰ ਦੇ ਹੁੰਦੇ ਹੋਏ ਵੀ ਹੋ ਰਹੀ ਹੈ।
ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜਿਲਾ ਫਿਰੋਜ਼ਪੁਰ ਦੇ ਸੇਵਾ ਕੇਂਦਰ ਚਲਾਉਣ ਵਾਲੇ ਇਸ ਦੇ ਉਚ ਅਧਿਕਾਰੀ ਜਦੋ ਤੋ ਸੇਵਾ ਕੇਦਰ ਖੁੱਲੇ ਹੋਏ ਹਨ ਮਤਲਬ 2016 ਤੋ ਸੇਵਾ ਕੇਦਰ ਖੁੱਲੇ ਹਨ ਉਦੋ ਤੋ ਲੈ ਕੇ ਅੱਜ ਤੱਕ 7 ਸਾਲ ਬੀਤ ਜਾਣ ਦੇ ਬਾਅਦ ਵੀ ਆਪਣੀ ਉਪਰ ਤੱਕ ਪਹੁੰਚ ਦੇ ਬਲਬੂਤੇ ਕਾਰਨ ਸੇਵਾ ਕੇਦਰ ਫਿਰੋਜ਼ਪੁਰ ਦੇ ਉਚ ਅਧਿਕਾਰੀ ਮਲਾਈਦਾਰ ਕੁਰਸੀ ਨੂੰ ਜੱਫਾ ਮਾਰ ਕੇ ਬੈਠੇ ਹੋਏ ਹਨ। ਜੇਕਰ ਗੱਲ ਕੀਤੀ ਜਾਏ ਏ ਡੀ ਐਮ ਦੀ ਜੋ ਕੇ ਡੀ ਐਮ ਦਾ ਆਕਾ ਹੋਣ ਕਾਰਨ ਸੇਵਾ ਕੇਂਦਰ ਅੰਦਰ ਇਸ ਨੇ ਆਪਣਾ ਗੁੰਡਾ ਰਾਜ ਚਲਾ ਰੱਖਿਆ ਗਿਆ ਹੈ ਤੇ ਮੁਲਾਜ਼ਮਾਂ ਪ੍ਰਤੀ ਬਹੁਤ ਹੀ ਮਾੜਾ ਰਵੱਈਆ ਹੈ ਆਪਣਾ ਨਾਮ ਨਾ ਛਾਪਣ ਦੀ ਸੂਰਤ ਚ ਮਹਿਲਾ ਕਰਮਚਾਰੀਆਂ ਨੇ ਆਪਣੇ ਭਰੇ ਮਨ ਨਾਲ ਕਿਹਾ ਕਿ ਏ ਡੀ ਐਮ ਦਾ ਰਵੱਈਆ ਸਾਡੇ ਪ੍ਰਤੀ ਬਹੁਤ ਹੀ ਮਾੜਾ ਹੈ ਜੇਕਰ ਅਸੀਂ ਇਸਦਾ ਵਿਰੋਧ ਕਰਨ ਦਾ ਸੋਚਦੇ ਹਾਂ ਤਾਂ ਇਹ ਸਾਨੂੰ ਨੋਕਰੀ ਤੋ ਕੱਢਣ ਦੀ ਧਮਕੀਆਂ ਦੇ ਦਿੰਦਾ ਹੈ। ਪਹਿਲਾਂ ਵੀ ਇੱਕ ਮਹਿਲਾ ਕਰਮਚਾਰੀ ਦੀ ਸ਼ਿਕਾਇਤ ਤੇ ਇਸਦੀ ਬਦਲੀ ਫਾਜਿਲਕਾ ਜਿਲੇ ਚ ਕੀਤੀ ਗਈ ਸੀ ਪਰ ਡੀ ਐਮ ਦੇ ਰਸੂਖ ਕਾਰਨ ਇਸਨੂੰ ਥੋੜੇ ਸਮੇ ਬਾਅਦ ਹੀ ਫਾਜਿਲਕਾ ਤੋ ਫਿਰੋਜ਼ਪੁਰ ਲਗਾ ਦਿੱਤਾ ਗਿਆ। ਸੇਵਾ ਕੇਦਰ ਦੇ ਸਟਾਫ ਤੋ ਇਲਾਵਾ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਨੇ ਵੀ ਆਪਣਾ ਨਾਮ ਗੁਪਤ ਰੱਖ ਕੇ ਇਸ ਦੇ ਮਾੜੇ ਰਵੱਈਏ ਤੇ ਟਿੱਪਣੀ ਕੀਤੀ।
ਸੇਵਾ ਕੇਂਦਰ ਪ੍ਰੋਜੈਕਟ ਪੰਜਾਬ ਸਰਕਾਰ ਦੀਆਂ ਲੋਕ ਹਿੱਤ ਸਰਵਿਸਾਂ ਲੋਕਾਂ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ ਪਰ ਮਾੜੇ ਰਵੱਈਏ ਵਾਲੇ ਉਚ ਅਧਿਕਾਰੀ ਇਸਨੂੰ ਆਪਣੀ ਜੰਗੀਰ ਸਮਝੀ ਬੈਠੇ ਹਨ। ਬੀਤੀ ਕੱਲ੍ਹ ਸਾਡੇ ਮੀਡੀਆ ਕਰਮਚਾਰੀ ਵੱਲੋਂ ਆਪਣਾ ਕੰਮ ਕਰਵਾਉਣ ਲਈ ਡੀ ਸੀ ਕੰਪਲੈਕਸ ਵਿੱਚ ਬਣੇ ਸੇਵਾ ਕੇਦਰ ਟਾਇਪ ਵੰਨ ਚ ਪਹੁੰਚ ਕੀਤੀ ਗਈ ਤਾਂ ਇਸ ਮਾੜੇ ਰਵੱਈਏ ਵਾਲੇ ਏ ਡੀ ਐਮ ਵਲੋਂ ਉਸਨੂੰ ਬਾਹਰ ਆਉਣ ਲਈ ਕਿਹਾ ਗਿਆ ਜਿਸ ਨਾਲ ਮੀਡੀਆ ਕਰਮਚਾਰੀ ਦੇ ਮਨ ਨੂੰ ਠੇਸ ਪਹੁੰਚੀ ਤੇ ਇਸ ਮਾੜੇ ਰਵੱਈਏ ਵਾਲੇ ਏ ਡੀ ਐਮ ਵਲੋਂ ਇਹ ਬਦਤਮੀਜੀ ਕੀਤੀ ਗਈ। ਇਸ ਬਦਤਮੀਜੀ ਦੀ ਦਿ ਡਿਸਟ੍ਰਿਕ ਪ੍ਰੈਸ ਕਲੱਬ ਫਿਰੋਜ਼ਪੁਰ ਵਲੋਂ ਤਿੱਖੇ ਸ਼ਬਦਾਂ ਨਾਲ ਨਿਖੇਧੀ ਕੀਤੀ ਗਈ ਕਲੱਬ ਚੇਅਰਮੈਨ ਪ੍ਰੇਮ ਨਾਥ ਸ਼ਰਮਾਂ ਵਲੋਂ ਪਰਸ਼ਾਸ਼ਨ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕੇ ਇਹੋ ਜਿਹੀ ਘਿਨੋਣੀ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਬਾਬਤ ਜਦੋ ਡੀ ਐਮ ਰਾਜੇਸ਼ ਗੌਤਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵਲੋਂ ਕੋਈ ਵੀ ਠੋਸ ਜਵਾਬ ਨਹੀਂ ਮਿਲਿਆ ਪਤਾ ਨਹੀ ਉਸਦੀ ਕੀ ਮਜਬੂਰੀ ਹੈ ਜੋ ਏ ਡੀ ਐਮ ਦੇ ਖਿਲਾਫ ਕੁਝ ਵੀ ਬੋਲਣ ਲਈ ਤਿਆਰ ਨਹੀ।
ਉਸ ਤੋ ਬਾਅਦ ਇਸ ਬਾਬਤ ਸੇਵਾ ਕੇਦਰ ਪ੍ਰੋਜੈਕਟ ਦੇ ਪੰਜਾਬ ਦੇ ਸੀ ਉ ਗੁਰਤੇਜ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸਾਡੇ ਧਿਆਨ ਹਿੱਤ ਹੈ ਪਰ 1 ਦਸੰਬਰ 2023 ਤੋ ਸੇਵਾ ਕੇਦਰ ਪ੍ਰੋਜੈਕਟ ਜੋ ਕੇ ਪਹਿਲਾ ਬੀ ਐਲ ਐਸ ਕੰਪਨੀ ਅਧੀਨ ਸੀ ਹੁਣ ਨਵੀ ਕੰਪਨੀ ਦੇ ਅਧੀਨ ਆ ਚੁੱਕੇ ਹਨ ਸੋ ਨਵੀ ਕੰਪਨੀ ਦੀ ਕੀ ਪਾਲਿਸੀ ਹੈ ਉਹ 1 ਦਸੰਬਰ ਤੋ ਹੀ ਪਤਾ ਚੱਲੇਗਾ। ਸੋ ਨਵੀ ਕੰਪਨੀ ਦੇ ਉਚ ਅਧਿਕਾਰੀਆਂ ਨੂੰ ਸੇਵਾ ਕੇਦਰ ਸਟਾਫ ਤੇ ਮੀਡੀਆ ਕਰਮਚਾਰੀ ਦੀ ਮੰਗ ਹੈ ਇਹੋ ਜਿਹੇ ਮਾੜੇ ਰਵੱਈਏ ਵਾਲੇ ਕਰਮਚਾਰੀਆਂ ਤੇ ਬਣਦੀ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ।